ਜਦੋਂ ਮਨੁੱਖ ਦਾ ਹਿਰਦਾ ਪਰਮਾਤਮਾ ਨਾਲ ਜੁੜਦਾ ਹੈ, ਤਾਂ ਉਸਦੇ ਅੰਦਰੋਂ ਇੱਕ ਅਜਿਹੀ ਨਰਮ ਤੇ ਸੁੰਦਰ ਕਲਾ ਜਨਮ ਲੈਂਦੀ ਹੈ ਜੋ ਸਿਰਫ਼ ਬੁੱਧੀ ਤੋਂ ਨਹੀਂ, ਰੂਹ ਦੀ ਗਹਿਰਾਈ ਤੋਂ ਉੱਭਰਦੀ ਹੈ। ਸੰਗੀਤ ਹੋਵੇ ਜਾਂ ਕਵਿਤਾ, ਇਹ ਉਹ ਕਲਾਵਾਂ ਹਨ ਜੋ ਮਨ ਨੂੰ ਨਹੀਂ, ਰੂਹ ਨੂੰ ਛੂਹ ਲੈਣਦੀਆਂ ਹਨ। ਇਹਨਾਂ ਵਿੱਚ ਜਿੰਦ ਹੁੰਦੀ ਹੈ। ਪਰਮਾਤਮਾ, ਜੋ ਸਰਬ ਕਲਾ ਸਮਰਥ ਹੈ, ਉਸ ਦੀ ਹਰੇਕ ਕਲਾ ਅਸੀਮ ਹੈ। ਜਦੋਂ ਇਨਸਾਨ ਉਸ ਨਾਲ ਜੁੜਦਾ ਹੈ, ਤਾਂ ਉਹੀ ਕਲਾ ਉਸਦੇ ਵਿਚੋਂ ਵੀ ਝਲਕਣ ਲੱਗਦੀ ਹੈ।
ਅਸਲ ਸੰਗੀਤ ਉਹ ਹੁੰਦਾ ਹੈ ਜਿਹੜਾ ਦਿਲ ਦੀ ਗਹਿਰਾਈਆਂ ਤੋਂ ਜਨਮ ਲੈਂਦਾ ਹੈ। ਸਿੱਖਿਆ ਗਿਆ ਸੰਗੀਤ ਸ਼ਾਇਦ ਸੁਣਨ ਵਿੱਚ ਸੋਹਣਾ ਹੋਵੇ, ਪਰ ਉਸ ਵਿੱਚ ਉਹ ਰੂਹ ਦੀ ਚਮਕ ਨਹੀਂ ਹੁੰਦੀ। ਉਹ ਕਲਾ ਜਿਹੜੀ ਸੱਚੀ ਰੂਹਾਨੀ ਜੋੜ ਤੋਂ ਉੱਭਰਦੀ ਹੈ — ਉਹੀ ਦੂਜਿਆਂ ਦੀ ਆਤਮਾ ਨੂੰ ਹਿਲਾ ਦਿੰਦੀ ਹੈ।
ਅਕਬਰ ਅਤੇ ਤਾਨਸੇਨ ਦੀ ਗੱਲਬਾਤ:
ਇੱਕ ਵਾਰ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰ ਦੇ ਮਸ਼ਹੂਰ ਗਾਇਕ ਤਾਨਸੇਨ ਦਾ ਸੰਗੀਤ ਸੁਣ ਕੇ ਕਿਹਾ:
“ਤੂੰ ਇੰਨਾ ਮਧੁਰ ਗਾਉਂਦਾ ਹੈਂ ਕਿ ਅਸੀਂ ਪੂਰੀ ਤਰ੍ਹਾਂ ਲੀਨ ਹੋ ਜਾਂਦੇ ਹਾਂ। ਮੈਨੂੰ ਨਹੀਂ ਲਗਦਾ ਕਿ ਤੇਰੇ ਤੋਂ ਵੀ ਵਧੀਆ ਕੋਈ ਗਾ ਸਕਦਾ।”
ਤਾਨਸੇਨ ਨਮਰਤਾ ਨਾਲ ਹੱਸਿਆ ਤੇ ਕਿਹਾ:
“ਹਾਂ, ਇੱਕ ਬੰਦਾ ਹੈ — ਹਰਿਦਾਸ। ਵ੍ਰਿੰਦਾਵਨ ਦੀ ਇੱਕ ਛੋਟੀ ਝੁੱਗੀ ਵਿੱਚ ਰਹਿੰਦਾ ਹੈ। ਮੈਂ ਉਸ ਕੋਲੋਂ ਹੀ ਸਿੱਖਿਆ ਹੈ।”
ਅਕਬਰ ਹੈਰਾਨ ਹੋ ਕੇ ਕਹਿੰਦਾ: “ਮੈਂ ਉਸਨੂੰ ਸੁਣਨਾ ਚਾਹੁੰਦਾ ਹਾਂ।”
ਤਾਨਸੇਨ ਨੇ ਕਿਹਾ: “ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਦਰਬਾਰ ਵਿੱਚ ਆ ਕੇ ਗਾ ਸਕਦਾ ਹਾਂ, ਪਰ ਤੁਸੀਂ ਜੇਕਰ ਹਰਿਦਾਸ ਨੂੰ ਸੁਣਨਾ ਹੈ, ਤਾਂ ਉਸਦੇ ਦਰਬਾਰ ਵਿੱਚ ਤੁਹਾਨੂੰ ਆਪ ਜਾਣਾ ਪਵੇਗਾ। ਪਰ ਉਹ ਰੋਜ਼ ਨਹੀਂ ਗਾਉਂਦਾ। ਜਦੋਂ ਅੰਦਰੋਂ ਵਗਦੀ ਰੂਹ ਤੜਪੇ, ਤਾਂ ਹੀ ਉਸਦੇ ਸੁਰ ਨਿਕਲਦੇ ਹਨ।”
ਅਕਬਰ ਚੁਪਚਾਪ ਤਾਨਸੇਨ ਨਾਲ ਗੁਪਤ ਰੂਪ ਵਿੱਚ ਵ੍ਰਿੰਦਾਵਨ ਗਿਆ। ਤਿੰਨ ਦਿਨ ਉਡੀਕ ਕਰਦਾ ਰਿਹਾ। ਤੀਜੇ ਦਿਨ ਥੱਕ ਗਿਆ ਤੇ ਕਹਿੰਦਾ: “ਹੁਣ ਤਾਂ ਹੱਦ ਹੋ ਗਈ। ਹੋਰ ਕਿੰਨਾ ਇੰਤਜ਼ਾਰ ਕਰੀਏ?”
ਤੇ ਅਚਾਨਕ… ਇੱਕ ਅਦਭੁਤ ਧੁਨ ਨੇ ਹਵਾ ਵਿੱਚ ਪਰਵੇਸ਼ ਕੀਤਾ। ਅਕਬਰ ਝੁੱਗੀ ਵੱਲ ਦੌੜਿਆ। ਉਹ ਅਵਾਜ਼ ਨਹੀਂ ਸੀ — ਉਹ ਤਾਂ ਇੱਕ ਆਤਮਿਕ ਤਰੰਗ ਸੀ। ਜਿੰਦਗੀ ਵਿੱਚ ਪਹਿਲੀ ਵਾਰੀ ਉਸਨੇ ਰੂਹਾਨੀ ਆਨੰਦ ਦਾ ਅਨੁਭਵ ਕੀਤਾ।
ਉਹ ਤਾਨਸੇਨ ਵੱਲ ਮੁੜਿਆ, ਅੱਖਾਂ ਵਿਚ ਪਾਣੀ ਭਰ ਕੇ ਕਿਹਾ, “ਤੂੰ ਕਦੇ ਵੀ ਐਸਾ ਨਹੀਂ ਗਾਇਆ।”
ਤਾਨਸੇਨ ਨੇ ਨਿਮਰਤਾ ਨਾਲ ਜਵਾਬ ਦਿੱਤਾ: “ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਲਈ ਗਾਉਂਦਾ ਹਾਂ, ਪਰ ਉਹ ਪਰਮਾਤਮਾ ਲਈ ਗਾਉਂਦਾ ਹੈ — ਜਿਹੜਾ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਮੇਰਾ ਸੰਗੀਤ ਤੁਹਾਨੂੰ ਖੁਸ਼ ਕਰਨ ਵਾਸਤੇ ਹੁੰਦਾ ਹੈ, ਪਰ ਉਸਦਾ ਸੰਗੀਤ ਪਰਮਾਤਮਾ ਨੂੰ ਰਾਜੀ ਕਰਨ ਲਈ ਹੁੰਦਾ ਹੈ।
ਮੈਂ ਤਾਂ ਖੂਹ ਦਾ ਪਾਣੀ ਹਾਂ, ਜਿਸਨੂੰ ਕੱਢਣਾ ਪੈਂਦਾ ਹੈ।
ਪਰ ਉਹ ਝਰਨਾ ਹੈ ਜਿਹੜਾ ਵਗਦਾ ਰਹਿੰਦਾ ਹੈ।
ਮੇਰੇ ਸੁਰ ਮਿਹਨਤ ਨਾਲ ਬਣਦੇ ਹਨ, ਪਰ ਉਹਦੇ ਸੁਰ ਰੂਹ ਤੋਂ ਫੁੱਟਦੇ ਹਨ।
ਹੁਣ ਤੁਸੀਂ ਆਪ ਦੱਸੋ — ਦੋਹਾਂ ਵਿੱਚ ਤੁਲਨਾ ਕਿਵੇਂ ਹੋ ਸਕਦੀ?”
ਕਲਾ ਕਿਵੇਂ ਆਉਂਦੀ ਹੈ? – ਇਕ ਰੂਹਾਨੀ ਸਚ
🕊️ ਕਲਾ, ਇੱਕ ਰੂਹਾਨੀ ਵਰਦਾਨ ਹੈ — ਪਰ ਇਹ ਕਿਵੇਂ ਆਉਂਦੀ ਹੈ? ਕਿਹੜੇ ਰਾਹੀਂ?
ਆਓ, ਇਸਨੂੰ ਪਵਿੱਤਰ ਸਿਧਾਂਤਾਂ ਰਾਹੀਂ ਸਮਝੀਏ:
🌱1. ਪਰਮਾਤਮਾ ਸਭ ਕੁਝ ਦੇ ਸਕਦਾ ਹੈ, ਪਰ ਜਿਹੜਾ ਲੈਣ ਆਉਂਦਾ ਹੈ, ਉਹੀ ਲੈਂਦਾ ਹੈ। ਪਰਮਾਤਮਾ ਕੋਲ ਹਰ ਤਰ੍ਹਾਂ ਦੀ ਕਲਾ, ਸਮਰਥਾ ਤੇ ਗੁਣ ਹਨ। ਪਰ ਉਹ ਕਿਸੇ ’ਤੇ ਬਿਨਾ ਕਾਰਨ ਦੇ ਨਹੀਂ ਵਗਾਉਂਦਾ। ਜਿਹੜੇ ਮਨੁੱਖ ਅੰਦਰੋਂ ਤਲਾਸ਼ ਕਰਦੇ ਹਨ, ਜੋ ਆਪਣੇ ਅੰਦਰ ਖਾਲੀਪਨ ਮਹਿਸੂਸ ਕਰਦੇ ਹਨ, ਜਿਹੜੇ ਨਿਵੇਕਲੇ ਹੋ ਜਾਂਦੇ ਹਨ — ਉਹੀ ਉਸ ਰੂਹਾਨੀ ਵਾਹਿਗੁਰੂ ਦੀਆਂ ਕਲਾਵਾਂ ਲਈ ਯੋਗ ਭਾਂਡੇ ਬਣਦੇ ਹਨ।
ਜਿਵੇਂ ਮਿੱਟੀ ਦੇ ਘੜੇ ਵਿਚਲੇ ਪਏ ਗੰਦੇ ਪਾਣੀ ਨੂੰ ਬਾਹਰ ਕੱਡਣਾ ਪੈਂਦਾ ਹੈ, ਤਦ ਹੀ ਉਸ ਵਿਚ ਨਵਾਂ ਪਾਣੀ ਪਾਇਆ ਜਾ ਸਕਦਾ ਹੈ।
🔥2. ਹਰ ਰੂਹ ਦੀ ਆਪਣੀ ਲਹਿਰ ਹੁੰਦੀ ਹੈ। ਜਿਵੇਂ ਹਰ ਇਨਸਾਨ ਦੀ ਉਂਗਲੀ ਦੀ ਨਿਸ਼ਾਨੀ ਵੱਖਰੀ ਹੁੰਦੀ ਹੈ, ਓਸੇ ਤਰ੍ਹਾਂ ਹਰ ਰੂਹ ਦੀ ਇੱਕ ਖਾਸ “ਤਰੰਗ” ਹੁੰਦੀ ਹੈ। ਪਰਮਾਤਮਾ ਦੇ ਅੰਦਰ ਸਾਰੀ ਕਲਾ ਹੈ, ਪਰ ਉਹ ਰੂਹ ਜਿਸ ਤਰੰਗ ‘ਤੇ ਰਚੀ ਗਈ ਹੁੰਦੀ ਹੈ, ਉਸ ਰਾਹੀਂ ਕਲਾ ਉੱਗਦੀ ਹੈ।
ਕਿਸੇ ਰੂਹ ਵਿਚ ਸੰਗੀਤ ਵੱਜਦਾ ਹੈ, ਕਿਸੇ ਵਿਚ ਕਵਿਤਾ, ਕਿਸੇ ਵਿਚ ਰੰਗ, ਕਿਸੇ ਵਿਚ ਚੁੱਪੀ — ਪਰ ਹਰ ਰੂਹ ਵਿਚ ਕੁਝ ਨਾ ਕੁਝ ਰੱਬ ਦੀ ਛਾਪ ਹੁੰਦੀ ਹੈ।
🎨3. ਪਹਿਲੇ ਜਨਮਾਂ ਦੇ ਕਰਮ ਵੀ ਅਸਰ ਕਰਦੇ ਹਨ। ਭਾਵੇਂ ਅਸੀਂ ਵਿਗਿਆਨਕ ਤੌਰ ‘ਤੇ ਆਸਾਨੀ ਨਾਲ ਨਾ ਸਮਝੀਏ, ਪਰ ਆਤਮਿਕ ਦ੍ਰਿਸ਼ਟੀਕੋਣ ਤੋਂ ਕਿਹਾ ਜਾਂਦਾ ਹੈ ਕਿ: “ਜਿਹੜੀ ਕਲਾ ਕਿਸੇ ਪਿਛਲੇ ਜਨਮ ਵਿਚ ਅਧੂਰੀ ਰਹਿ ਗਈ, ਉਹ ਇਸ ਜਨਮ ਵਿਚ ਪੂਰੀ ਹੋਣ ਆਉਂਦੀ ਹੈ।”
ਇਸ ਕਰਕੇ ਕਈ ਵਾਰੀ ਛੋਟੇ ਬੱਚੇ ਵੀ ਮਾਸਟਰ ਚਿੱਤਰਕਾਰ ਜਾਂ ਸੰਗੀਤਕਾਰ ਵਾਦਕ ਬਣ ਜਾਂਦੇ ਹਨ — ਉਹਨਾਂ ਦੀ ਆਤਮਾ ਪਹਿਲਾਂ ਹੀ ਉਸ ਰਾਹ ਤੇ ਸੀ। ਕਲਾ ਪਰਮਾਤਮਾ ਦੀ “ਭਾਵ – ਭਾਸ਼ਾ” ਹੈ। ਕਲਾ ਕੋਈ ਵਿਦਿਆ ਨਹੀਂ — ਕਲਾ ਤਾਂ ਕਿਰਪਾ ਹੈ। ਉਹ ਵਗਦੀ ਹੈ, ਜੇਕਰ ਅਸੀਂ ਖੁਦ ਨੂੰ ਖਾਲੀ ਕਰੀਏ, ਨਿਮਰ ਹੋਈਏ, ਤੇ ਰੱਬ ਨਾਲ ਜੁੜੀਏ। ਤਦ ਹੀ — ਉਹ ਝਰਨਾ, ਜੋ ਸਰਬ ਕਲਾ ਸਮਰਥ ਹੈ — ਸਾਡੇ ਰਾਹੀਂ ਵੀ ਵਗਣ ਲੱਗਦਾ ਹੈ।
ਇਹ ਕਹਾਣੀ ਹੋਣ ਨਾਲ ਨਿਰੀ ਕਹਾਣੀ ਨਹੀਂ ਰਹਿੰਦੀ — ਇਹ ਇੱਕ ਆਤਮਿਕ ਅਰਥ ਹੈ। ਜਿਵੇਂ ਰੂਹ ਗਾਉਂਦੀ ਹੋਵੇ, ਤੇ ਰੱਬ ਸੁਣਦਾ ਹੋਵੇ।