ਖੁਦ ਲਈ ਫ਼ੈਸਲੇ ਲੈਣਾ ਮੁਸ਼ਕਿਲ – Solomon’s Paradox

ਅੱਜ ਤੋਂ ਲਗਭਗ 3000 ਸਾਲ ਪਹਿਲਾਂ ਇਸਰਾਈਲ ਦੇ ਰਾਜੇ King Solomon ਨਾਲ ਇੱਕ ਘਟਨਾ ਵਾਪਰੀ। ਸੋਲੋਮਨ ਆਪਣੇ ਬੁੱਧੀਮਾਨ ਅਤੇ ਧੀਰਜਵਾਨ ਫੈਸਲਿਆਂ ਲਈ ਮਸ਼ਹੂਰ ਸੀ।

ਇੱਕ ਦਿਨ ਦੋ ਔਰਤਾਂ ਉਸਦੇ ਦਰਬਾਰ ਵਿੱਚ ਆਈਆਂ ਤੇ ਦੋਵੇਂ ਕਹਿਣ ਲੱਗੀਆਂ ਕਿ ਬੱਚਾ ਮੇਰਾ ਹੈ। ਕੁਝ ਸਮਾਂ ਸਭ ਸੋਚ ਵਿੱਚ ਪੈ ਗਏ।

ਫਿਰ ਸੋਲੋਮਨ ਖੜ੍ਹਾ ਹੋਇਆ, ਬੱਚੇ ਨੂੰ ਆਪਣੇ ਕੋਲ ਰੱਖਿਆ, ਤਲਵਾਰ ਕੱਢੀ ਤੇ ਉੱਚੀ ਆਵਾਜ਼ ਵਿੱਚ ਕਿਹਾ:

“ਮੈਂ ਇਸ ਬੱਚੇ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਦੋਵਾਂ ਨੂੰ ਬਰਾਬਰ ਦੇ ਦਿਆਂਗਾ।”


ਜਦੋਂ ਉਸਨੇ ਤਲਵਾਰ ਚੁੱਕੀ, ਇਕ ਔਰਤ ਤੁਰੰਤ ਚੀਖ ਪਈ:

“ਮੈਂ ਝੂਠ ਬੋਲ ਰਹੀ ਸੀ, ਬੱਚਾ ਇਸਨੂੰ ਹੀ ਦੇ ਦਿਓ।”


ਉਥੇ ਹੀ ਸਭ ਨੂੰ ਸਮਝ ਆ ਗਿਆ ਕਿ ਅਸਲੀ ਮਾਂ ਕੌਣ ਸੀ — ਉਹ ਜਿਸਨੂੰ ਬੱਚੇ ਦੀ ਜਾਨ ਬਚਾਉਣੀ ਸੀ, ਭਾਵੇਂ ਬੱਚਾ ਉਸ ਤੋਂ ਦੂਰ ਹੋ ਜਾਵੇ।


ਪਰ ਦਿਲਚਸਪ ਮੋੜ ਇਹ ਹੈ ਕਿ ਜੋ ਰਾਜਾ ਹੋਰਾਂ ਲਈ ਇੰਨੇ ਆਸਾਨੀ ਨਾਲ ਫ਼ੈਸਲੇ ਕਰ ਲੈਂਦਾ ਸੀ, ਉਹ ਆਪਣੀ ਜ਼ਿੰਦਗੀ ਵਿੱਚ ਆਪਣੇ ਲਈ ਠੀਕ ਫ਼ੈਸਲੇ ਨਹੀਂ ਕਰ ਸਕਿਆ। ਇਸੇ ਕਰਕੇ ਮਨੋਵਿਗਿਆਨ ਵਿੱਚ ਇਸ ਘਟਨਾ ਨੂੰ ‘Solomon’s Paradox’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸਦਾ ਮਤਲਬ:

ਅਸੀਂ ਹੋਰਾਂ ਨੂੰ ਹਜ਼ਾਰਾਂ ਸਲਾਹਾਂ ਦੇ ਦਿੰਦੇ ਹਾਂ, ਪਰ ਜਦੋਂ ਗੱਲ ਆਪਣੇ ਉੱਤੇ ਆਉਂਦੀ ਹੈ, ਕੋਈ ਸਹੀ ਹੱਲ ਨਹੀਂ ਲੱਭਦਾ।


ਇਸਦਾ ਕਾਰਨ ਹੁੰਦਾ ਹੈ — ਸਾਡਾ ਡਰ, ਅਹੰਕਾਰ, ਸ਼ੱਕ, ਲਗਾਅ, ਆਰਾਮ ਦੀ ਆਦਤ ਅਤੇ ਹੋਰ ਭਾਵਨਾਵਾਂ, ਜੋ ਸਾਨੂੰ ਆਪਣੇ ਲਈ ਤਰਕ ਨਾਲ ਸੋਚਣ ਨਹੀਂ ਦਿੰਦੀਆਂ।

ਇਸਨੂੰ ਠੀਕ ਕਰਨ ਦਾ ਇੱਕ ਛੋਟਾ ਜਿਹਾ ਤਰੀਕਾ:

1. ਆਪਣੀ ਸਮੱਸਿਆ ਕਾਗਜ਼ ‘ਤੇ ਲਿਖੋ।
2. ਫਿਰ ਸੋਚੋ ਕਿ ਇਹ ਕਿਸੇ ਹੋਰ ਦੀ ਸਮੱਸਿਆ ਹੈ ਅਤੇ ਦੁਬਾਰਾ ਪੜ੍ਹੋ।


ਇਸ ਤਰੀਕੇ ਨਾਲ ਤੁਸੀਂ ਭਾਵਨਾ ਦੇ ਨਾਲ-ਨਾਲ ਤਰਕ ਨਾਲ ਵੀ ਸੋਚ ਸਕੋਗੇ।
ਕਿਉਂਕਿ ਸਹੀ ਫ਼ੈਸਲੇ ਉਹੀ ਹੁੰਦੇ ਨੇ ਜਿੱਥੇ ਦਿਲ ਦੀ ਆਵਾਜ਼ ਵੀ ਹੋਵੇ ਤੇ ਦਿਮਾਗ ਦਾ ਸਾਥ ਵੀ।

Similar Posts

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।