ਜਾਣਨ ਤੋਂ ਜੀਣ ਤੱਕ

ਇੱਕ ਸ਼ਹਿਰ ਵਿੱਚ ਅਰਵਿੰਦ ਨਾਮਕ ਵਿਅਕਤੀ ਰਹਿੰਦਾ ਸੀ। ਉਹ ਆਪਣੀ ਸਿਆਣਪ ਲਈ ਮਸ਼ਹੂਰ ਸੀ। ਉਸ ਨੇ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਅਤੇ ਕਈ ਲਿਖੀਆਂ ਵੀ ਸਨ। ਲੋਕ ਉਸਦੀ ਸੋਚ ਦੀ ਗਹਿਰਾਈ ਕਾਰਨ ਉਸਨੂੰ ਬਹੁਤ ਇਜ਼ਤ ਦਿੰਦੇ ਸਨ। ਉਹ ਇਸ ਭਰਮ ਵਿੱਚ ਸੀ ਕਿ ਉਹ ਹਰ ਚੀਜ਼ ਨੂੰ ਸਮਝ ਚੁੱਕਾ ਹੈ। ਪਰ ਇੱਕ ਦਿਨ, ਉਸਨੇ ਸੁਣਿਆ ਕਿ ਇੱਕ ਬਹੁਤ ਵੱਡਾ ਮਹਾਨ ਸੰਤ ਸ਼ਹਿਰ ਆਇਆ ਹੈ। ਲੋਕ ਕਹਿੰਦੇ ਸਨ ਕਿ ਉਹ ਵਿਅਕਤੀ ਨੂੰ ਅਸਲ ਸੱਚਾਈ ਤੋਂ ਰੂ-ਬਰੂ ਕਰਵਾ ਸਕਦਾ ਹੈ। ਉਸਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਸੰਤ ਨੂੰ ਆਪਣੀ ਸੋਚ ਨਾਲ ਪ੍ਰਭਾਵਿਤ ਕਰ ਲਵੇਗਾ।
ਇੱਕ ਦਿਨ, ਉਹ ਸੰਤ ਕੋਲ ਗਿਆ ਅਤੇ ਕਿਹਾ, “ਮੈਂ ਬਹੁਤ ਸਿਖਿਆਵੀ ਹੋਂਦ ਰਖਦਾ ਹਾਂ। ਉਸਨੇ ਸੰਤ ਅੱਗੇ ਆਪਣੀਆਂ ਸਭ ਸੋਚਾਂ ਰੱਖਣ ਦੀ ਇਜਾਜ਼ਤ ਮੰਗੀ। ਪਰ ਸੰਤ ਨੇ ਪਹਿਲਾਂ ਉਸਨੂੰ ਇੱਕ ਸਾਦਾ ਕਾਗਜ਼ ਫੜਾਇਆ ਅਤੇ ਕਿਹਾ, “ਇਸ ਤੇ ਉਹ ਸਭ ਲਿਖੋ ਜੋ ਤੈਨੂੰ ਪੂਰੀ ਤਰ੍ਹਾਂ ਪਤਾ ਹੈ ਅਤੇ ਜੋ ਤੈਨੂੰ ਨਹੀਂ ਪਤਾ। ਅਸੀਂ ਸਿਰਫ਼ ਉਹੀ ਗੱਲ ਕਰਾਂਗੇ, ਜੋ ਤੁਸੀਂ ਨਹੀਂ ਜਾਣਦੇ।”
 ਅਰਵਿੰਦ ਨੇ ਸੋਚਿਆ ਕਿ ਇਹ ਤਾਂ ਬਹੁਤ ਆਸਾਨ ਕੰਮ ਹੈ। ਉਹ ਇੱਕ ਕੋਨੇ ਵਿੱਚ ਬੈਠ ਗਿਆ, ਸੋਚਿਆ ਕਿ ਉਹ ਇੱਕ ਲੰਬੀ ਲਿਸਟ ਬਣਾਵੇਗਾ। ਸਭ ਤੋਂ ਪਹਿਲਾਂ, ਉਸਨੇ ਆਪਣੇ ਆਪ ਤੋਂ ਪੁੱਛਿਆ – “ਕੀ ਮੈਂ ਪਰਮਾਤਮਾ ਨੂੰ ਜਾਣਦਾ ਹਾਂ”
ਅੰਦਰੋਂ ਇੱਕ ਆਵਾਜ਼ ਆਈ – “ਨਹੀਂ, ਮੈਂ ਪਰਮਾਤਮਾ ਬਾਰੇ ਸੁਣਿਆ ਹੈ, ਪਰ ਜਾਣਦਾ ਨਹੀਂ।”
ਉਸ ਨੇ ਸੋਚਿਆ – ‘ਕੀ ਮੈਨੂੰ ਜੀਵਨ ਦਾ ਅਸਲ ਅਰਥ ਪਤਾ ਹੈ?’
ਅੰਦਰੋਂ ਜਵਾਬ ਆਇਆ – ‘ਨਹੀਂ, ਮੈਨੂੰ ਸਿਰਫ਼ ਵਿਚਾਰ ਹੀ ਪਤਾ ਹਨ।’
ਉਸ ਨੇ ਸੋਚਿਆ – ‘ਕੀ ਮੈਨੂੰ ਪਤਾ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ?’
ਜਵਾਬ ਆਇਆ – ਮੈਨੂੰ ਥਿਆਰੀਆਂ ਪਤਾ ਹਨ, ਪਰ ਹਕੀਕਤ ਵਿੱਚ ਕੁਝ ਨਹੀਂ ਪਤਾ।
ਉਸ ਨੇ ਅੱਗੇ ਸੋਚਿਆ – ‘ਕੀ ਮੈਂ ਆਤਮਾ ਬਾਰੇ ਜਾਣਦਾ ਹਾਂ?’ ਉਸਦੇ ਮਨ ਨੇ ਉੱਤਰ ਦਿੱਤਾ– ‘ਮੈਨੂੰ ਆਤਮਾ ਬਾਰੇ ਜਾਣਕਾਰੀ ਤਾਂ ਹੈ, ਪਰ ਕੀ ਮੈਨੂੰ…ਪੂਰੀ ਤਰ੍ਹਾਂ ਪਤਾ ਹੈ?’
ਇੰਝ ਕਰਦੇ ਕਰਦੇ, ਉਸ ਨੇ ਹਰ ਇਕ ਚੀਜ਼ ਬਾਰੇ ਸੋਚਿਆ।  ਲਗਭਗ ਇੱਕ ਘੰਟੇ ਤੱਕ ਉਹ ਆਪਣੇ ਆਪ ਨਾਲ ਲੜਦਾ ਰਿਹਾ, ਪਰ ਉਹ “ਜੋ ਮੈਨੂੰ ਪੂਰੀ ਤਰ੍ਹਾਂ ਪਤਾ ਹੈ” ਵਾਲੇ ਹਿੱਸੇ ਵਿੱਚ ਕੁਝ ਵੀ ਨਹੀਂ ਲਿਖ ਸਕਿਆ।
ਆਖ਼ਰਕਾਰ, ਉਹ ਸੰਤ ਦੇ ਕੋਲ ਗਿਆ, ਕਾਗਜ਼ ਖਾਲੀ ਵਾਪਸ ਕਰ ਦਿੱਤਾ ਅਤੇ ਸ਼ਰਮਿੰਦਾ ਹੋਕੇ ਆਖਿਆ, “ਮੈਨੂੰ ਮਾਫ਼ ਕਰਨਾ, ਮੈਂ ਹਮੇਸ਼ਾ ਸਮਝਦਾ ਸੀ ਕਿ ਮੈਂ ਬਹੁਤ ਕੁਝ ਜਾਣਦਾ ਹਾਂ, ਪਰ ਤੁਸੀ ਮੇਰੀ ਅਸਲ ਸੱਚਾਈ ਸਾਹਮਣੇ ਲਿਆ ਦਿੱਤੀ।”
ਸੰਤ ਨੇ ਪੁੱਛਿਆ, “ਫਿਰ ਤੂੰ ਇਹ ਕਿਤਾਬਾਂ ਕਿਵੇਂ ਲਿਖੀਆਂ?”
ਅਰਵਿੰਦ ਨੇ ਨਿਮਰਤਾ ਨਾਲ ਉੱਤਰ ਦਿੱਤਾ, “ਹੁਣ ਮੈਨੂੰ ਸਮਝ ਆਈ ਕਿ ਮੈਂ ਸਿਰਫ ਜਾਣਕਾਰੀ ਇਕੱਠੀ ਕਰ ਰਿਹਾ ਸੀ, ਪਰ ਅਸਲ ਗਿਆਨ ਤਾਂ ਮੈਨੂੰ ਹੁਣ ਮਿਲਿਆ ਹੈ। ਮੈਨੂੰ ਕੁਝ ਵੀ ਪੂਰੀ ਤਰ੍ਹਾਂ ਨਹੀਂ ਪਤਾ।”
ਸੰਤ ਮੁਸਕਰਾਇਆ ਅਤੇ ਕਿਹਾ, “ਹੁਣ ਤੂੰ ਸੱਚਾ ਗਿਆਨ ਪ੍ਰਾਪਤ ਕਰਨ ਲਈ ਤਿਆਰ ਹੈਂ। ਅਸਲੀ ਬੁੱਧੀਮਾਨੀ ਦੀ ਪਹਿਲੀ ਨਿਸ਼ਾਨੀ ਹੈ ਇਹ ਮੰਨਣਾ ਕਿ ਅਸੀਂ ਅਜੇ ਕੁਝ ਨਹੀਂ ਜਾਣਦੇ।”
ਇਹ ਭਰਮ ਕਿ ਮੈਂ ਸਭ ਕੁੱਝ ਜਾਣਦਾ ਹਾਂ, ਅਸਲੀ ਗਿਆਨ ਦੀ ਸਭ ਤੋਂ ਵੱਡੀ ਰੁਕਾਵਟ ਹੈ। ਅਸੀਂ ਅਸਲ ਗਿਆਨ ਤਦ ਹੀ ਪ੍ਰਾਪਤ ਕਰ ਸਕਦੇ ਹਾਂ, ਜਦ ਅਸੀਂ ਆਪਣੇ ਅੰਦੇਸ਼ਿਆਂ ਨੂੰ ਛੱਡ ਕੇ ਨਵੇਂ ਤਰੀਕਿਆਂ ਨਾਲ ਸੋਚਣ ਲਈ ਤਿਆਰ ਹੋਈਏ।
ਇੱਕ ਖੁੱਲ੍ਹੀ ਸੋਚ, ਅਸਲ ਅਨੁਭਵ, ਅਤੇ ਖੁਦ ਨੂੰ ਠੀਕ ਤਰੀਕੇ ਨਾਲ ਸਮਝਣ ਦਾ ਜਤਨ – ਇਹੀ ਅਸਲੀ ਗਿਆਨ ਹੈ।

ਗਿਆਨ ਅਤੇ “ਜਾਣਕਾਰੀ” ਵਿਚਲਾ ਅੰਤਰ

ਅਸੀਂ ਸਭ ਗਿਆਨ (knowledge) ਨੂੰ ਇਕੱਠਾ ਕਰਦੇ ਹਾਂ। ਸਕੂਲਾਂ, ਕਿਤਾਬਾਂ, ਇੰਟਰਨੈਟ, ਅਤੇ ਲੋਕਾਂ ਤੋਂ ਸਿੱਖਦੇ ਹਾਂ। ਪਰ ਇਹ ਸਿਰਫ਼ ਜਾਣਕਾਰੀ ਹੁੰਦੀ ਹੈ, ਅਨੁਭਵ ਨਹੀਂ।
ਉਦਾਹਰਨ ਵਜੋਂ ਸੋਚੋ,

ਸਾਗਰ ਬਾਰੇ ਕਿਤਾਬਾਂ ਪੜ੍ਹ ਕੇ ਤੁਸੀਂ ਅੰਦਰ ਨਹੀਂ ਤੈਰ ਸਕਦੇ।

ਕਿਤਾਬਾਂ ਵਿੱਚ “ਧੀਰਜ ਰੱਖੋ” ਪੜ੍ਹਣ ਨਾਲ, ਕਿਸੇ ਮੁਸ਼ਕਲ ਵੇਲੇ ਧੀਰਜ ਆਟੋਮੈਟਿਕ ਨਹੀਂ ਆਉਂਦਾ, ਉਹ ਤਾਂ ਤਜਰਬੇ ਨਾਲ ਆਉਂਦਾ ਹੈ।

ਇਸੇ ਤਰ੍ਹਾਂ, “ਗਿਆਨ” ਅਤੇ “ਜਾਣਕਾਰੀ” ਦੋ ਵੱਖਰੀਆਂ ਚੀਜ਼ਾਂ ਹਨ।

ਮਨ ਦੀ ਗਹਿਰਾਈ (Mind Depth) ਅਤੇ ਅਸਲੀ ਜਾਣਨ ਦਾ ਤਰੀਕਾ

ਜੇਕਰ ਅਸੀਂ ਅਸਲੀ ਗਿਆਨ ਚਾਹੁੰਦੇ ਹਾਂ, ਤਾਂ ਇਹ ਮਨ ਦੀ ਗਹਿਰਾਈ ‘ਚ ਜਾ ਕੇ ਖੋਜਣਾ ਪਵੇਗਾ। ਇਹ ਸਿਰਫ਼ ਸੋਚਣ ਨਾਲ ਨਹੀਂ, ਬਲਕਿ ਅਨੁਭਵ ਕਰਕੇ ਆਉਂਦੀ ਹੈ।
ਮੰਨ ਲਓ:

  1. ਕਿਤਾਬਾਂ ‘ਚ ਪੜ੍ਹ ਸਕਦੇ ਹੋ ਕਿ “ਮਾਫ਼ ਕਰਨਾ ਸਭ ਤੋਂ ਵੱਡਾ ਗੁਣ ਹੈ,” ਪਰ ਜਦ ਤਕ ਕੋਈ ਖੁਦ ਆਪਣੇ ਅੰਦਰ ਦਾ ਅਹੰਕਾਰ ਤਿਆਗ ਕੇ, ਕਿਸੇ ਨੂੰ ਦਿਲੋਂ ਮਾਫ਼ ਨਹੀਂ ਕਰਦਾ, ਤਦ ਤਕ ਇਹ ਗੁਣ ਅਸਲ ਵਿੱਚ ਸਮਝ ਨਹੀਂ ਆਉਂਦਾ।
  2. ਕਿਸੇ ਨੂੰ ਗਿਰਦੇ ਦੇਖ ਕੇ ਉਸਦੀ ਤਕਲੀਫ਼ ਨਹੀਂ ਸਮਝੀ ਜਾਂਦੀ, ਤਕਲੀਫ਼ ਤਦ ਹੀ ਸਮਝ ਆਉਂਦੀ ਹੈ ਜਦ ਤਕ ਤੁਸੀਂ ਖੁਦ ਨਾ ਗਿਰੋ।
  • ਤੁਸੀਂ ਕਿਸੇ ਹੋਰ ਦੀ ਤਕਲੀਫ਼ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ, ਪਰ ਅਸਲ ਦੁੱਖ ਤਦ ਪਤਾ ਲੱਗਦਾ ਹੈ ਜਦ ਉਹੀ ਹਾਲਾਤ ਤੁਹਾਡੀ ਜ਼ਿੰਦਗੀ ਵਿੱਚ ਆਉਂਦੇ ਹਨ।
  1. ਮੈਦਾਨ ‘ਚ ਉਤਰਣ ਤੋਂ ਬਿਨਾ, ਜਿੱਤ ਦੀ ਖੁਸ਼ੀ ਮਹਿਸੂਸ ਨਹੀਂ ਕੀਤੀ ਜਾ ਸਕਦੀ।
  • ਜਦ ਤਕ ਤੁਸੀਂ ਖੁਦ ਕਿਸੇ ਮੁਕਾਬਲੇ ਵਿੱਚ ਨਹੀਂ ਖੇਡਦੇ, ਜਿੱਤਣ ਦੀ ਖੁਸ਼ੀ ਅਤੇ ਹਾਰ ਦੀ ਠੇਸ ਮਹਿਸੂਸ ਨਹੀਂ ਕਰ ਸਕਦੇ।
  1. ਕੋਈ ਕਹੇ: “ਭੁੱਖ ਦਾ ਮਤਲਬ ਖਾਣ ਦੀ ਲੋੜ ਹੈ!”
    ਪਰ ਅਸਲ ਭੁੱਖ ਦਾ ਅਹਿਸਾਸ ਤਾਂ ਤਦ ਹੁੰਦਾ ਹੈ, ਜਦ ਤੁਸੀਂ ਘੰਟਿਆਂ-ਘੰਟੇ ਕੁਝ ਨਹੀਂ ਖਾਂਦੇ, ਜਦ ਤਕ ਪੇਟ ‘ਚ ਦਰਦ ਹੋਣ ਲੱਗੇ, ਜਦ ਤੁਸੀਂ ਖਾਣ ਨੂੰ ਤਰਸਦੇ ਹੋ!
    ਉਹੀ ਭੁੱਖ ਜ਼ਿੰਦਗੀ ‘ਚ ਬਹੁਤ ਕੁਝ ਸਿਖਾਉਂਦੀ ਹੈ—ਸਬਰ, ਸੱਚੀ ਕਦਰ ਅਤੇ ਸੰਘਰਸ਼!
    “ਜੇਕਰ ਕੋਈ ਪੁੱਛੇ: ‘ਧਿਆਨ (meditation) ਕੀ ਹੁੰਦਾ ਹੈ!”’
    “ਸਿੱਧਾ ਬੈਠੋ, ਅੱਖਾਂ ਬੰਦ ਕਰੋ, ਸੋਚਣਾ ਬੰਦ ਕਰੋ, ਹੋ ਗਿਆ!”
    ਪਰ ਜਦ ਤੁਸੀਂ ਖੁਦ ਧਿਆਨ ਲਗਾਉਣ ਦੀ ਕੋਸ਼ਿਸ਼ ਕਰਦੇ ਹੋ, ਤਦ ਪਤਾ ਲੱਗਦਾ ਹੈ ਕਿ ਮਨ ਕਿਵੇਂ ਦੌੜਦਾ ਰਹਿੰਦਾ ਹੈ!
    ਜਦ ਤੁਸੀਂ ਪਹਿਲੀ ਵਾਰ ਸ਼ਾਂਤੀ ਮਹਿਸੂਸ ਕਰਦੇ ਹੋ, ਤਦ ਤੁਸੀਂ ਅਸਲ ‘ਚ ਸਮਝਦੇ ਹੋ ਕਿ ਧਿਆਨ ਸਿਰਫ਼ ਬੈਠਣ ਦਾ ਨਾਮ ਨਹੀਂ, ਉਹ ਆਪਣੇ ਅੰਦਰ ਡੁੱਬਣ ਦਾ ਤਰੀਕਾ ਹੈ!
    ਇਸੇ ਤਰ੍ਹਾਂ, ਅਸਲ ਗਿਆਨ ਵੀ ਤਦ ਹੀ ਆਉਂਦਾ, ਜਦ ਤੁਸੀਂ ਖੁਦ ਕਿਸੇ ਚੀਜ਼ ਨੂੰ ਅਨੁਭਵ ਕਰਦੇ ਹੋ!
    ਅਸਲ ਗਿਆਨ ਕਦੇ ਵੀ ਸਿਰਫ਼ ਪੜ੍ਹਨ ਜਾਂ ਸੁਣਨ ਨਾਲ ਨਹੀਂ ਆਉਂਦਾ।
    ਉਹ ਗੱਲ ਤਦ ਹੀ ਸਮਝ ਆਉਂਦੀ ਹੈ, ਜਦ ਤੁਸੀ 
    ✅ ਅਨੁਭਵ ਕਰਦੇ ਹੋ
    ✅ ਸਵਾਲ ਪੁੱਛਦੇ ਹੋ
    ✅ ਗਲਤੀਆਂ ਕਰਦੇ ਹੋ
    ✅ ਤੇ ਉਹਨਾਂ ਤੋਂ ਸਿੱਖਦੇ ਹੋ!
    ਇਸ ਨੂੰ ਮਨ ਦੀ ਗਹਿਰਾਈ ‘ਚ ਜਾਣਾ ਕਹਿੰਦੇ ਹਨ!

ਅਖੀਰਲੇ ਸ਼ਬਦ

“ਅਸਲ ਗਿਆਨ” ਸਿੱਖਣ ਲਈ, ਸਭ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਅਸੀਂ ਅਜੇ ਜਾਣਦੇ ਹੀ ਨਹੀਂ।
ਅਗਲੀ ਵਾਰ, ਜਦ ਤੁਸੀਂ ਸੋਚੋ ਕਿ “ਮੈਂ ਸਭ ਜਾਣਦਾ ਹਾਂ”, ਤਾਂ ਆਪਣੇ ਆਪ ਤੋਂ ਪੁੱਛੋ— “ਕੀ ਇਹ ਮੇਰਾ ਅਸਲ ਅਨੁਭਵ ਹੈ, ਜਾਂ ਮੈਨੂੰ ਇਹ ਗੱਲ ਕਿਸੇ ਹੋਰ ਨੇ ਦੱਸੀ ਸੀ?”
ਜਿਵੇਂ ਹੀ ਤੁਸੀਂ “ਮੈਂ ਕੁਝ ਨਹੀਂ ਜਾਣਦਾ” ਨੂੰ ਗਲ੍ਹਾਂ ਲਾ ਲਓਗੇ, ਉਸ ਦਿਨ ਤੁਸੀਂ ਅਸਲ ਗਿਆਨ ਦੀ ਯਾਤਰਾ ਸ਼ੁਰੂ ਕਰ ਦਿਓਗੇ।

Similar Posts

Leave a Reply

Your email address will not be published. Required fields are marked *