ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ:
ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥
ਮੈਂ ਉਦਾਸ ਹੋ ਕੇ ਜਿਸ ਦਰ ਦੀ ਤਲਾਸ਼ ਕਰ ਰਿਹਾ – ਕੋਈ ਮੈਨੂੰ ਆਕੇ ਦਸੇ, ਉਹ ਦਰ ਕਿੱਥੇ ਐ।
(For the sake of that door, I wander around sadly, detached from the world; if only someone would come and tell me about that door.)
ਜੋ ਸੰਸਾਰ ਤੋਂ ਉਦਾਸ ਹੈ, ਉਹੀ ਨਿਰੰਕਾਰ ਦੀ ਤਲਾਸ਼ ਕਰੇਗਾ।
ਜੋ ਪਰਿਵਾਰ ਤੋਂ ਉਦਾਸ ਹੈ, ਉਹੀ ਕਰਤਾਰ ਦੀ ਤਲਾਸ਼ ਕਰੇਗਾ।
ਜੋ ਇਸ ਜੀਵਨ ਤੋਂ ਉਦਾਸ ਹੈ, ਉਹੀ ਪਰਮ ਜੀਵਨ ਦੀ ਤਲਾਸ਼ ਕਰੇਗਾ।
ਜੋ ਪਦਾਰਥਾਂ ਤੋਂ ਉਦਾਸ ਹੈ, ਉਹੀ ਪਰਮਾਤਮਾ ਦੀ ਤਲਾਸ਼ ਕਰੇਗਾ, ਵਰਨਾ ਮੁਸ਼ਕਿਲ ਹੈ।
ਬੰਦਾ ਬਹੁਤ ਸਿਆਣਾ ਹੋਵੇ, ਦਾਰਸ਼ਨਿਕ ਹੋਵੇ, ਚਿੰਤਕ ਹੋਵੇ,
ਅਤੇ ਉਸਦੀ ਸਿਆਣਪ ਇਤਨੀ ਵਧ ਜਾਏ ਕਿ ਦੁਨੀਆ ਛੋਟੀ ਹੋ ਜਾਏ, ਕੁਛ ਵੀ ਨਹੀਂ — ਉਦਾਸ ਹੋ ਜਾਵੇਗਾ।
ਗੁਰੂ ਨਾਨਕ ਉਦਾਸ ਨੇ, ਕਿਉਂਕਿ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਗਿਆ।
ਗਾਲਿਬ ਉਦਾਸ ਹੈ — ਸਿਆਣਪ ਬਹੁਤ ਵਧ ਗਈ ਹੈ, ਦੁਨੀਆ ਛੋਟੀ ਲੱਗਣ ਲੱਗ ਪਈ ਹੈ।
ਉਹ ਕਹਿੰਦਾ ਹੈ, “ਮੈਂ ਇਸ ਦੁਨੀਆ ਨਾਲ ਨਹੀਂ ਰਹਿ ਸਕਦਾ, ਮੈਂ ਨਹੀਂ ਜੀ ਸਕਦਾ।
ਇਹ ਤਾਂ ਬੱਚਿਆਂ ਦਾ ਖੇਡ ਹੈ, ਅਤੇ ਬੱਚਿਆਂ ਨਾਲ ਮੈਂ ਕਿਵੇਂ ਖੇਡਾਂ?”
ਉਦਾਸ ਹੋਣ ਲਈ ਨਿਰਾਸ਼ਾ ਚਾਹੀਦੀ ਹੈ, ਤੇ ਨਿਰਾਸ਼ ਹੋਣ ਲਈ ਕੋਈ ਚੋਟ ਤੇ ਚਾਹੀਦੀ ਹੈ – ਚਾਹੇ ਉਹ ਸਤਸੰਗ ਦੇ ਸ਼ਬਦਾਂ ਤੋਂ ਮਿਲੇ, ਚਾਹੇ ਆਪਣੀ ਹੀ ਸਿਆਣਪ ਹਿਰਦੇ ‘ਤੇ ਚੋਟ ਮਾਰੇ, ਜਾਂ ਫਿਰ ਬਾਹਰੋਂ ਕੋਈ ਦੁੱਖਦਾਈ ਚੋਟ ਲੱਗ ਜਾਏ।
ਕੋਈ ਅਜਿਹਾ ਸਨਬੰਧੀ, ਜੋ ਜਿੰਦਗੀ ਤੋਂ ਵੀ ਪਿਆਰਾ ਸੀ, ਚਲਾਣਾ ਕਰ ਗਿਆ।
ਇੱਜ਼ਤ ਕਿਧਰੇ ਬੇਇਜ਼ਤੀ ਵਿੱਚ ਬਦਲ ਗਈ ਹੈ।
ਚੋਟ ਖਾ ਗਿਆ, ਇਹੀ ਚੋਟਾਂ ਮਨੁੱਖ ਨੂੰ ਉਦਾਸ ਕਰ ਦਿੰਦੀਆਂ ਹਨ,
ਅਤੇ ਇਹ ਉਦਾਸੀ ਆਗੇ ਚੱਲ ਕੇ ਤਿੰਨ ਧਾਰਾਵਾਂ ਵਿੱਚ ਵਹਿਣ ਲੱਗ ਪੈਂਦੀ ਹੈ।
ਬਾਬਰ, ਪਹਿਲਾ ਮੁਗਲ ਸਮਰਾਟ, ਕਹਿੰਦਾ ਹੈ —
“ਉਦਾਸ ਹੋਣ ਦੀ ਕੋਈ ਲੋੜ ਨਹੀਂ।
ਇਹ ਦੁਨੀਆ ਬੜੀ ਰੰਗੀਨ ਹੈ, ਬੜਾ ਰਸ ਹੈ, ਸਵਾਦ ਹੈ,
ਬੜੇ ਦਾਨ ਤੇ ਯੋਗ ਹਨ, ਬੜੀ ਮਸਤੀ ਹੈ।
ਉਦਾਸੀ ਦੀ ਲੋੜ ਹੀ ਕਿਹੜੀ ਹੈ?
ਰੋਜ਼ ਨਵੀਂ ਬਹਾਰ ਆਉਂਦੀ ਹੈ,
ਰੋਜ਼ ਨਵਾਂ ਰੰਗ ਤਮਾਸ਼ਾ ਹੈ।
ਦੁਨੀਆ ਤਾਂ ਬੜੀ ਸੁਹਣੀ ਤੇ ਰੰਗੀਨ ਹੈ!”
ਪਰ ਆਖਰੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਕਹਿੰਦਾ ਹੈ —
ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੇ।
“ਉਦਾਸ ਰੰਗੂਨ ਦੀ ਜੇਲ ਵਿੱਚ ਬੰਦ ਹੈ। ਅੰਗਰੇਜ਼ਾਂ ਨੇ ਰਾਜ- ਭਾਗ ਖੋ ਲਿਆ, ਕੈਦੀ ਹੈ ਔਰ ਬਿਮਾਰ ਵੀ ਹੈ। ਦਰਖਾਸਤ ਵੀ ਇਸਨੇ ਦਿੱਤੀ ਅੰਗਰੇਜ਼ਾਂ ਨੂੰ ਕਿ “ਮੈਂ ਮਰਨ ਦੇ ਕਿਨਾਰੇ ਹਾਂ, ਮੈਨੂੰ ਦਿੱਲੀ ਲੈ ਚਲੋ। ਕਮ ਸੇ ਕਮ ਮੇਰੀ ਕਬਰ ਤਾਂ ਦਿੱਲੀ ਵਿੱਚ ਬਣੇ।”
ਪਰ ਉਹ ਨਹੀਂ ਮੰਨੇ।
ਉਸਦੀ ਹਾਰ, ਤਨਹਾਈ ਅਤੇ ਉਦਾਸੀ ਉਸਦੇ ਹਰ ਸ਼ਬਦ ਵਿੱਚ ਦਿਖਦੀ ਹੈ।
ਉਹ ਕਹਿੰਦਾ ਹੈ —
“ਇਸ ਝੂਠੀ ਦੁਨੀਆ ਵਿੱਚ ਕਿਸਦੇ ਪੱਕੇ ਮਹਿਲ ਬਣੇ ਨੇ?
ਸਭ ਦੇ ਢੇਰੀ ਹੋਏ ਨੇ।”
ਕਹਿ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ
ਇਤਨੀ ਜਗਾ ਕਹਾਂ ਹੈ ਦਿਲੇ – ਦਾਗ਼ਦਾਰ ਮੇ ।
ਉਮਰੇ – ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ
ਦੋ ਆਰਜ਼ੂ ਮੇ ਕਟ ਗਏ, ਦੋ ਇੰਤਜ਼ਾਰ ਮੇ ।
ਕਹਿੰਦਾ “ਬੜੀ ਲੰਬੀ ਉਮਰ ਲੈ ਕੇੇ ਆਇਆ ਸੀ ਖੁਦਾ ਤੋਂ ਮੈਂ ਚਾਰ ਦਿਨ ਦੀ। ਦੋ ਦਿਨ ਤੇ ਲੰਘ ਗਏ ਕਾਮਨਾਵਾਂ ਕਰਦਿਆਂ। ਅੱਜ ਇਹ ਚਾਹਤ ਪੂਰੀ ਹੋਵੇਗੀ, ਕੱਲ੍ਹ ਉਹ।
ਅਤੇ ਦੋ ਦਿਨ ਇੰਤਜ਼ਾਰ ਵਿੱਚ ਲੰਘ ਗਏ।
ਇਸੇ ਤਰ੍ਹਾਂ ਸਾਰੀ ਜ਼ਿੰਦਗੀ ਖਤਮ ਹੋ ਗਈ।”
ਕਿਤਨਾ ਹੈ ਬਦਨਸੀਬ ‘ਜ਼ਫ਼ਰ’ ਦਫ਼ਨ ਕੇ ਲੀਏ
ਦੋ ਗਜ਼ ਜ਼ਮੀਨ ਭੀ ਨ ਮਿਲੀ ਕੂ-ਏ-ਯਾਰ ਮੇ ।
ਬਾਬਰ ਮੋਟੇ ਦਿਮਾਗ ਦਾ ਹੈ — ਹਜੇ ਇਸਨੂੰ ਕੋਈ ਠੋਕਰ ਨਹੀਂ ਲੱਗੀ, ਹਜੇ ਇਸਨੂੰ ਕੋਈ ਚੋਟ ਨਹੀਂ ਲੱਗੀ, ਜਿਵੇਂ ਬਹਾਦਰ ਸ਼ਾਹ ਜ਼ਫਰ ਨੂੰ ਲੱਗੀ ਸੀ ਚੋਟ। ਜੇ ਬਾਬਰ ਨੂੰ ਵੀ ਕਿਤੇ ਅਜਿਹੀ ਚੋਟ ਲੱਗਦੀ, ਤਾਂ ਉਹ ਵੀ ਉਦਾਸ ਹੋ ਜਾਂਦਾ।
ਜਾਂ ਫਿਰ ਉਹ ਜਨਕ ਵਰਗਾ ਸਿਆਣਾ ਹੁੰਦਾ — ਜੋ ਵੱਡਾ ਭਗਤ ਸੀ।
ਰਾਜਾ ਜਨਕ ਤਾਂ ਗੁਰਮੁਖ ਸੀ, ਮਾਇਆ ਦੇ ਵਿਚਕਾਰ ਰਹਿੰਦਾ ਹੋਇਆ ਵੀ
ਉਦਾਸ ਰਹਿੰਦਾ ਸੀ, ਨਿਰਲੇਪ ਰਹਿੰਦਾ ਸੀ।
ਪਰ ਬਾਬਰ ਨਾ ਸਿਆਣਾ ਹੈ, ਨਾ ਉਸਨੂੰ ਹਜੇ ਚੋਟ ਲੱਗੀ ਹੈ, ਅਤੇ ਨਾ ਹੀ ਉਹ ਸਤਸੰਗੀ ਹੈ — ਜੋ ਖੁਦਾ ਦੀ ਗੱਲ ਨਾਲ ਹਿਰਦੇ ‘ਤੇ ਚੋਟ ਖਾ ਲਵੇ।
ਜਿਸ ਮਨੁੱਖ ‘ਤੇ ਕੀਰਤਨ ਦੀ ਚੋਟ ਹੋ ਗਈ, ਗੁਰੂ ਨਾਨਕ ਦੀ ਬਾਣੀ ਦੀ ਚੋਟ ਹੋ ਗਈ, ਸ਼ਬਦ ਦੀ ਚੋਟ ਹਿਰਦੇ ‘ਤੇ ਹੋ ਗਈ ਹੈ —
ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਉਦਾਸ ਨਾ ਹੋ ਜਾਵੇ।
ਜਿਵੇਂ ਹੀ ਇਹ ਉਦਾਸ ਬਿਰਤੀ ਅੰਦਰੋਂ ਪੈਦਾ ਹੋਵੇਗੀ, ਸਨਿਆਸ ਆਪੇ ਘਟਤਿ ਹੋ ਜਾਂਦਾ ਹੈ।
ਰੇ ਮਨ ਐਸੋ ਕਰਿ ਸੰਨਿਆਸਾ ॥ ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥
ਗੁਰਬਾਣੀ ਦਾ ਭਾਵ—
“ਮਨ! ਐਸੀ ਸਨਿਆਸ ਬਣਾ—
ਬਣੱਸ, ਜੰਗਲ, ਘਰ–ਬਾਰ ਸਭ ਨੂੰ ਇੱਕੋ ਜਿਹਾ ਸਮਝ,
ਅਤੇ ਆਪਣੇ ਮਨ ਨੂੰ ਹੀ ਅੰਦਰੋਂ ਉਦਾਸ (ਨਿਰਲੇਪ) ਕਰ।”
(controlling your mind and not being overly attached to worldly things, rather than just living in isolation.)